Home Videos Show with Malwinder Singh Mali | Political | EP 377 | Talk...

Show with Malwinder Singh Mali | Political | EP 377 | Talk with Rattan

34

#navjotsinghsidhu #malvindersingh #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.

ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।

Download Spotify App and Follow Talk with Rattan Podcast
https://spotify.link/5kdV7e2q2yb

Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC

Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/

ALL RIGHTS RESERVED © TALK WITH RATTAN

source

34 Comments

  1. ਲੋਕੋ ਹਟਜੋ ਏਹਨਾ ਮਲਵਿੰਦਰ ਮਾਲੀ , ਪਆਰੇ ਲਾਲ ਗਰਗ , ਤੇ ਮਨਜੀਤ ਸਿੰਘ ਵਰਗੇ ਲੋਕਾਂ ਨੂ ਸੁਣਨ , ਏਹ ਲੋਕਾਂ ਦੇ ਮਨਾ ਚ ਸ਼ੱਕ ਪੈਦਾ ਕਰਦੇ ਨੇ | ਏਹਨਾ ਨੇ ਬਹੁਤ ਨੌਜਵਾਨ ਮਰਵਾ ਦਿੱਤੇ ਬਦਨਾਮ ਕਰ ਕੇ …ਜਾ ਜੇਲ੍ਹਾ ਚ ਸੁੱਟਵਾ ਤੇ , ਸਰਕਾਰਾਂ ਨੂ ਲਾਂਬੂ ਲਾ-ਲਾ ਕੇ | ਏਹਨਾ ਦਾ ਇੱਕ ਕੰਮ , ਸ਼ੱਕ ਪੈਦਾ ਕਰੋ ਤੇ ਮੀਡੀਆ ਉੱਤੇ ਫਲਾ ਦਵੋ | ਮਰਨ ਤੌ ਬਾਅਦ ਅਸੀਂ ਫੇਰ ਓਹਨਾਂ ਨੂ ਸਹੀਦ ਆਖਦੇ ਆ , ਤੇ ਏਹ ਵੱਡੇ ਵਗਆਨੀ ਕਿਸੇ ਹੋਰ “ਲੱਖੇ” ਦੇ ਪਿੱਛੇ ਪੈ ਜਾਂਦੇ ਨੇ | ਨੌਜਵਾਨ ਹੋ ਕੇ ਤੁਰੀ ਜਾਂਦੇ ਨੇ ਤੇ ਏਹ ਵਗਆਨੀ ਭੰਡੀ ਪਰਚਾਰ ਜਾਰੀ ਰੱਖ ਰਹੇ ਨੇ , ਦੀਪ ਨਾਲ ਕੀ ਹੋਏਆ |

  2. ਮਾਲੀ ਬਾਈ ਜੀ ਤੁਹਾਡੀਆਂ ਖਰੀਆਂ ਗੱਲਾਂ ਸਮਝ ਆ ਜਾਨ ਤਾ ਪੰਜਾਬ ਅੱਜ ਵੀ ਸੋਨੇ ਦੀ ਚਿੜੀ ਪਰ ਸਾਡੀ ਅਕਲ ਹੈ ਕਿ ਲੋਕ ਤੁਹਾਨੂੰ ਵੀ ਵੋਟ ਨਹੀਂ ਦੇਣਗੇ

  3. ਮਾਲੀ ਸਾਹਬ ਵਰਗਾ ਵਿਸਲੇਸਕ ਅਤੇ ਰਤਨ ਜੀ ਵਰਗਾ ਸੁਹਿਰਦ ਸਵਾਲ ਕਰਨ ਵਾਲਾ ਪੱਤਰਕਾਰ ਹੋਵੇ ਤਾਂ ਕਿਸੇ ਮੁੱਦੇ ਤੇ ਤਸੱਲੀ ਨਾ ਹੋਵੇ ਇਹ ਹੋ ਨਹੀ ਸਕਦਾ🙏🙏
    ਧੰਨਵਾਦ

  4. ਸਿੱਧੂ,ਖਹਿਰਾ, ਗਾਧੀ ਤੇ ਲੱਖਾ ਸਿਧਾਣਾ ਨੂੰ ਨਵੀ ਖੇਤਰੀ ਪਾਰਟੀ ਬਣਾ ਲੈਣੀ ਚਹੀਦੀ ਹੈ ਜੋ ਪੰਜਾਬ ਨੂੰ ਸਖਤ ਲੋੜ ਹੈ

  5. ਸਿੱਧੂ ਸਾਹਿਬ ਆਪਣਾ ਏਜੰਡਾ ਕਾਂਗਰਸ ਦੀ ਮੀਟਿੰਗ ਵਿੱਚ ਵੀ ਰੱਖ ਸਕਦੇ ਹਨ। ਇਸ ਤਰਾਂ ਤਾਂ ਇਹ ਆਪਣੀ ਪਾਰਟੀ ਦਾ ਹੀ ਨੁਕਸਾਨ ਕਰਦੇ ਹਨ।

  6. ਲੱਖਾ।ਸੇਖੋ।ਜਥੇਦਾਰ।ਰਣਜੀਤ।ਖਲੀ।ਰਤਨ।ਭਾਨਾ।ਮਾਲੀ।ਖਹਿਲਾ।ਸਿੱਧੁ।ਬਡਾਲਾ।ਗਰਗ।ਸਾਬ।ਮੁਸੇ।ਵਾਲਾ।ਬਲਕੋਰ।ਬਾਬਾ।ਬਖਸੀਸ।ਕੁੱਕੀ।।ਖਹਿਰਾ।ਹੋਰ।ਅਸੀ।ਤੁਸੀ।ਨਵੀ।ਪਾਲਟੀ।ਵਣਾਉ।ਜੇ।ਪੰਜਾਬ।ਤੇ।ਪੰਜਾਬੀਆ।ਦਾ।ਭਲਾ।ਕਰਨਾ।ਨਹੀ।ਸਾਰੇ।ਲੀਡਰ।ਕੰਜਰ।ਗਦਾਰ।ਹਨ।ਬਾਈ।ਲਵ।ਯੁ

  7. ਮਾਲੀ ਜਨਾਬ ਸਾਰੇ ਮੁੱਖ ਮੰਤਰੀਆਂ ਨਾਲ ਰਹੇ, ਵੱਡੀ ਗੱਲ ਏ, ਬਸ ਭਗਵੰਤ ਮਾਨ ਨਾਲ ਨਹੀਂ ਬਣੀ ਮਾਨ ਵਿੱਚ ਕਮੀ ਹੋਏ ਗੀ ਮੰਨ ਲੈਣੇ ਆ, ਹੋਰ ਦੱਸੋ 😉

  8. ਗੋਰਿਆਂ ਤੋਂ ਸ਼ਹੀਦ ਭਗਤ ਸਿੱਘ ਤੇ ਟੀਮ ਦੇਸ਼ ਨੂੰ ਆਜ਼ਾਦ ਕਰਵਾ ਗਏ ਪਰ ਕਾਂਲੇ ਅੰਗਰੇਜ਼ਾਂ ਦੀ ਗੁਲਾਮੀ ਤੋ ਲੋਕ ਆਜਾਦ ਨਹੀਂ ਹੋ ਸਕਣਗੇ

  9. ਵੱਲੇ ਸਕਰੋਦੀ ਵਾਲਿਆਂ ਸੱਚੀਆਂ ਅਤੇ ਖ਼ਰੀਆਂ ਤਰਕਹੀਣ ਦਲੀਲ ਨਾਲ ਪੰਜਾਬ ਦਰਦੀ ਗੱਲਾਂ ਰੱਖਦੇ ਹੋ ਮਾਲੀ ਸਾਬ ਜੀ ਮੈ ਉਝ ਤਾਂ ਅਕਾਲੀ ਦਲ ਦਾ ਵਫ਼ਾਦਾਰ ਸਿਪਾਹੀ ਹਾਂ ਪਰ ਮੈ ਪੰਜਾਬ ਦਰਦੀ ਲੋਕਾਂ ਦੀ ਕਦਰ ਕਰਦਾ ਹਾਂ ਉਹ ਲੋਕ ਭਾਵੇਂ ਕਿਸੇ ਵੀ ਪਾਰਟੀ ਵਿਚ ਹੋਣ ਇਹਨਾਂ ਨਕਲੀ ਇਨਕਲਾਬ ਲਿਆਉਣ ਵਾਲੇ ਲੋਕਾਂ ਦੀ ਪਾਰਟੀ ਦੇ ਦੋਗਲੇ ਕਿਰਦਾਰ ਦੇ ਲੋਕਾਂ ਨੂੰ ਛੱਡ ਕੇ ਉਹ ਭਾਵੇਂ ਨਵਜੋਤ ਸਿੰਘ ਸਿੱਧੂ ਜੀ ਜਾ ਸੁਖਪਾਲ ਸਿੰਘ ਖਹਿਰਾ ਜੀ ਵਰਗੇ ਲੀਡਰ ਹੋਣ ਭਾਵੇਂ ਮੇਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਹੋਣ ❤❤❤❤
    🎉🎉🎉 ❤❤❤❤
    ਵੱਲੋਂ ਦਾਸ ਜਥੇਦਾਰ, ਮੰਗਤ ਸਿੰਘ ਕੁਲਾਰਾਂ ਤਹਿਸੀਲ ਸਮਾਨਾਂ ਮੰਡੀ ਜ਼ਿਲ੍ਹਾ ਪਟਿਆਲਾ ਵਿਧਾਨ ਸਭਾ ਹਲਕਾ ਸ਼ੁਤਰਾਣਾ ਜੀ

  10. ਨਵਜੋਤ ਸਿੰਘ ਇਮਾਨਦਾਰ ਤੇ ਪੰਜਾਬ ਪ੍ਰੱਸਤ ਨੇਤਾ ਹੈ…….
    ਸਭ ਤੋਂ ਪਹਿਲਾਂ ਭ੍ਰਿਸ਼ਟ-ਤੰਤਰ ਦੇ ਵਿਰੁੱਧ, ਬਦਲਾਵ ਦੀ ਆਵਾਜ ਨਵਜੋਤ ਸਿੰਘ ਨੇ ਉਭਾਰੀ, ਅਗਰ ਹਾਈ ਕਮਾਂਡ ਤੇ ਕਾਂਗਰਸੀ ਨੇਤਾ ਸਮੇਂ ਸਿਰ ਭਾਂਪ ਕੇ ਮੁੱਖ ਮੰਤਰੀ ਐਲਾਨ ਦਿੰਦੇ ਤਾਂ ਨਤੀਜੇ ਬਿਹਤਰ ਹੁੰਦੇ, ਨਵਜੋਤ ਸਿੰਘ ਦੀ ਇਮਾਨਦਾਰੀ ਅਤੇ ਪੰਜਾਬ ਪ੍ਰਸਤੀ ਤੇ ਕੋਈ ਸ਼ੱਕ ਨਹੀਂ ਹੈ !

    ਹਾਰ ਦਾ ਸਭ ਤੋ ਵੱਡਾ ਕਾਰਣ ਕੈਪਟਨ ਤੇ ਭ੍ਰਿਸ਼ਟ ਕਾਂਗਰਸੀ ਨੇਤਾਵਾਂ ਵੱਲੋਂ, ਲੋਕਾਂ ਦੇ ਮੁੱਦਿਆਂ ਪ੍ਰਤੀ ਇਮਾਨਦਾਰੀ ਨਾਲ ਕੰਮ ਨਾ ਕਰਨਾ ਹੈ !

    ਜਦੋਂ ਚੰਨੀ ਸਰਕਾਰ ਬਣੀ, ਦਾਗੀ ਨੇਤਾ ਮੰਤਰੀ ਮੰਡਲ ਵਿੱਚ ਰੱਖੇ, ਏ ਜੀ, ਡ ਜ ਪ ਗਲਤ ਲਾਏ, ਨਵਜੋਤ ਸਿੰਘ ਤੋਂ ਬਿਨਾ ਕੋਈ ਬੋਲਿਆ ?

    ਜੇ ਪੁਰਾਣੇ ਢਾਂਚੇ ਅਨੁਸਾਰ ਹੀ ਚੱਲਣਾ ਸੀ ਤਾਂ ਕੈਪਟਨ ਨੂੰ ਬਦਲਣ ਦੀ ਕੀ ਲੋੜ ਸੀ ?

    ਨੁਕਤਾਚੀਨੀ ਕਰਨੀ ਸੌਖੀ ਹੈ, ਅਗਰ ਪ੍ਰਧਾਨ ਦੀ ਸਲਾਹ ਹੀ ਨਹੀ ਲੈਣੀ, ਮਾਫੀਆ ਚਾਲੂ ਰੱਖਣੇ ਤਾਂ ਫਿਰ ਬੋਲਣਾ ਚਾਹੀਦਾ ਹੈ, ਸਿੱਧੂ ਦੀ ਦੇਣ ਮੰਨੋ ਕੇ ਲੋਕਾਂ ਨੂੰ ਭ੍ਰਿਸ਼ਟ ਤੰਤਰ ਬਾਰੇ ਜਾਗਰੂਕ ਕੀਤਾ ?

    ਕਰਤਾਰਪੁਰ ਲਾਂਘਾ ਖੁਲਵਾਉਣ ਵਿੱਚ ਵੱਡਾ ਯੋਗਦਾਨ ਹੈ, ਗੋਦੀ ਮੀਡੀਆ-ਬਾਦਲਾਂ ਨੇ ਸਿੱਧੂ ਵਿਰੁੱਧ ਪ੍ਰਚਾਰਿਆ, ਜਿਸ ਕਰਕੇ ਕਪਿਲ ਸ਼ੋਅ ਵਿੱਚ ਕਰੋੜਾਂ ਦਾ ਕੰਮ ਗਵਾ ਲਿਆ, ਪਰ ਸਟੈਂਡ ਨਹੀਂ ਬਦਲਿਆ, ਇਹ ਇਮਾਨਦਾਰੀ ਸਿੱਧ ਕੀਤੀ !

    ਮਾਫੀਆ ਤੇ ਠੱਲ ਪਾਉਣੀ ਚੰਨੀ, ਰੰਧਾਵਾ, ਬਾਜਵਾ, ਵੜਿੰਗ ਹੋਰਾਂ ਦੇ ਵੱਸ ਦੀ ਗੱਲ ਨਹੀਂ ਸੀ, ਨਵਜੋਤ ਸਿੰਘ ਵਰਗਾ ਧੜੱਲੇਦਾਰ ਬੰਦਾ ਹੀ ਕਰ ਸਕਦਾ ਸੀ, ਪਰ ਜੇਬਾਂ ਭਰਨ ਵਾਲਿਆਂ ਨੇ ਸਾਥ ਨਹੀਂ ਦਿੱਤਾ ਤੇ ਸਿੱਧੂ ਨੂੰ ਮੁ ਮੰਤਰੀ ਬਣਾਉਣ ਦੀ ਵਿਰੋਧਤਾ ਕੀਤੀ !

  11. ਏਹ ਸਾਲਾ ਕੁਤੀੜ ਸ਼ੁਰੂ ਤੋਂ ਟੁੱਕੜਬੋਚ ਬੰਦਾ — ਪੁਲਿਸ ਦਾ ਟਾਊਟ ਰਿਹਾ — ਹੁਣ ਸਿੱਧੂ ਨੇ ਬੁਰਕੀ ਪਾਈ ਹੋਈ ਐ ਤਾਂ ਹੀ ਸਾਰਾ ਦਿਨ ਸਿੱਧੂ ਸਿੱਧੂ ਕਰੀ ਜਾਂਦਾ

  12. Commenta aleo genius kidro lgda thonu ehe
    Eh oh lokk ne jede tn ehna t9n slah lainde ne oh sahi ne
    Te jede ehna aap bne political analyst nu nahi puchhu oho agencies da prvachn faila reha
    Eh genius ni ਬੁਝੜ ਅਆ

Leave a reply

Please enter your comment!
Please enter your name here

Exit mobile version